ਲਿਖਤੀ ਸ਼ਿਕਾਇਤ ਹੋਣ ਦੇਣ ’ਤੇ ਹੀ ਹੋਵੇਗੀ ਫਾਜ਼ਿਲਕਾ ਅੰਦਰ ਸਫਾਈ : ਡੀ.ਸੀ. ਫਾਜ਼ਿਲਕਾ

ਲਿਖਤੀ ਸ਼ਿਕਾਇਤ ਹੋਣ ਦੇਣ ’ਤੇ ਹੀ ਹੋਵੇਗੀ ਫਾਜ਼ਿਲਕਾ ਅੰਦਰ ਸਫਾਈ : ਡੀ.ਸੀ. ਫਾਜ਼ਿਲਕਾ 



 ਫਾਜ਼ਿਲਕਾ:- 03 ਫਰਵਰੀ (ਬੀ ਐਨ ਪੰਜਾਬ ਬਿਊਰੋ)ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਥੇ ਪਿਛਲੇਂ ਸਮੇਂ ਸਵੱਛ ਭਾਰਤ ਮੁਹਿੰਮ ਦਾ ਆਗਾਜ਼ ਕੀਤਾ ਸੀ ਅਤੇ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਵੀ ਚੰਗੇ ਪੈਸੇ ਖ਼ਰਚ ਕੇ ਇਲਾਕੇ ਅੰਦਰ ਬੋਰਡ ਲਗਾਏ ਗਏ ਅਤੇ ਵੱਡੇ-ਵੱਡੇ ਇਸ਼ਤਿਹਾਰ ਵੀ ਜਾਰੀ ਕੀਤੇ ਗਏ। ਫਾਜ਼ਿਲਕਾ ਪ੍ਰਸ਼ਾਸਨ ਦੇ ਇਨ੍ਹਾਂ ਝੁੂਠਿਆਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਵੇਖਣ ’ਚ ਆਇਆ ਕਿ ਫਾਜ਼ਿਲਕਾ ਦੇ ਮਲੋਟ ਰੋਡ ਦੀ ਮੱਛੀ ਮਾਰਕੀਟ ਦੇ ਸਾਹਮਣੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਪਿਛਲੇ ਲੰਮੇਂ ਸਮੇਂ ਤੋਂ ਉਥੇ ਸਫ਼ਾਈ ਨਹੀਂ ਕੀਤੀ ਗਈ। ਇੱਕ ਪਾਸੇ ਸਿਹਤ ਵਿਭਾਗ ਵੱਲੋਂ ਅਤੇ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਅਤੇ ਡੇਂਗੂ ਦੇ ਚੱਲਦੇ ਸਾਫ਼ ਸਫ਼ਾਈ ਰੱਖਣ ਦਾ ਖ਼ਾਸ ਧਿਆਨ ਦੇਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਦੂਜੇ ਪਾਸੇ ਫਾਜ਼ਿਲਕਾ ਪ੍ਰਸ਼ਾਸਨ ਖੁਦ ਹੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਕੀ ਕਹਿਣਾ ਹੈ ਆਉਂਦੇ ਜਾਂਦੇ ਰਾਹਗੀਰਾ ਦਾ ਆਉਂਦੇ ਜਾਂਦੇ ਰਾਹੀਗਰਾਂ ਨੇ ਦੱਸਿਆ ਕਿ ਇਸ ਥਾਂ ਤੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੈ ਅਤੇ ਪਿਛਲੇ ਲੰਮੇਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਦੂਰ-ਦੂਰ ਤੱਕ ਬੰਦਬੂ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਅਧਿਕਾਰੀ ਆਪਣੇ ਬੰਦ ਕਮਰਿਆਂ ’ਚ ਬੈਠ ਕੇ ਟਾਈਮਪਾਸ ਕਰਦੇ ਹਨ ਅਤੇ ਦੇਸ਼ ਦੀ ਸਰਕਾਰ ਵੱਲੋਂ ਇਨਾਂ ’ਤੇ ਕੋਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਗੰਦਗੀ ਰਹੀ ਤਾਂ ਫਾਜ਼ਿਲਕਾ ਅਬੋਹਰ ਵਾਂਗ ਦੇਸ਼ ’ਚੋ ਗੰਦਾ ਸ਼ਹਿਰ ਪਹਿਲੇ ਨੰਬਰ ’ਤੇ ਆਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਗੰਦਗੀ ਦੇ ਢੇਰ ਵੱਡੀ ਬਿਮਾਰੀ ਨੂੰ ਸੱਦਾ ਦੇ ਰਹੇ ਹਨ। ਇਸ ਸਬੰਧੀ ਜਦੋਂ ਫਾਜ਼ਿਲਕਾ ਨਗਰ ਕੌਂਸਲ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਫ਼ਾਈ ਕਰਵਾ ਦੇਣਗੇ ਅਤੇ ਡੀ.ਸੀ. ਫਾਜ਼ਿਲਕਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਲਿਖਤੀ ਸ਼ਿਕਾਇਤ ਕਰੋ ਫਿਰ ਸਫਾਈ ਕਰਵਾਈ ਜਾਵੇਗੀ।

0/Post a Comment/Comments

Stay Conneted

Like Us