ਜਲਾਲਾਬਾਦ ਵਿੱਚ ਜਗਦੀਪ ਗੋਲਡੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਹੈ ਵੱਡਾ ਹੁੰਗਾਰਾ।
ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਅਤੇ ਕਾਂਗਰਸੀ ਹੂਰੇ ਨੇ ਆਪ ਵਿੱਚ ਸ਼ਾਮਲ।
ਜਲਾਲਾਬਾਦ ਵਿੱਚ ਜਗਦੀਪ ਗੋਲਡੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਹੈ ਵੱਡਾ ਹੁੰਗਾਰਾ।
ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਅਤੇ ਕਾਂਗਰਸੀ ਹੂਰੇ ਨੇ ਆਪ ਵਿੱਚ ਸ਼ਾਮਲ।
ਜਲਾਲਾਬਾਦ :- 5 ਫਰਵਰੀ (ਪ੍ਰਿੰਸ ਵਰਮਾ)ਪੰਜਾਬ ਵਿਧਾਨ ਸਭਾ ਲਈ ਆਗਾਮੀ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਜਲਾਲਾਬਾਦ ਹਲਕੇ ਵਿੱਚ ਚੋਣ ਪ੍ਰਚਾਰ ਮੁਹਿੰਮ ਪੂਰੇ ਸਿਖਰਾਂ ਤੇ ਹੈ।ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਤੇ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਦਾ ਦਿਖ ਰਿਹਾ ਹੈ। ਵੱਖ ਵੱਖ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਹਲਕੇ ਦੇ ਪਿੰਡ ਬਸਤੀ ਚੱਕ ਅਰਾਈਆਂਵਾਲਾ ਛੋਟਾ ਫਲੀਆਂਵਾਲਾ ਤੋਂ ਮੌਜੂਦਾ ਪੰਚਾਇਤ ਮੈਂਬਰ ਕੁਲਦੀਪ ਸਿੰਘ, ਜੋਗਿੰਦਰ ਸਿੰਘ, ਗੁਰਮੇਜ ਸਿੰਘ ਸਾਬਕਾ ਮੈਂਬਰ, ਪਰਮਜੀਤ ਸਿੰਘ ਸਾਬਕਾ ਮੈਂਬਰ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸਦੇ ਨਾਲ ਹੀ ਪਿੰਡ ਜੰਡ ਵਾਲਾ ਤੋਂ ਮੌਜੂਦਾ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਇਸ ਵਿੱਚ ਸਰਪੰਚ ਕਰਮਜੀਤ ਸਿੰਘ, ਨੰਬਰਦਾਰ ਕਰਮਜੀਤ ਸਿੰਘ ਜ਼ੋਰਾ ਬਰਾੜ, ਮੈਂਬਰ ਨਛੱਤਰ ਸਿੰਘ, ਨਾਹਰ ਸਿੰਘ, ਲਖਵਿੰਦਰ ਸਿੰਘ, ਇਕਬਾਲ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਬਲਤੇਜ ਸਿੰਘ ਬਰਾੜ, ਦਰੋਗਾ ਸਿੰਘ, ਮੰਗਲ ਸਿੰਘ ਬਰਾੜ ਸ਼ਾਮਲ ਹਨ।
ਇਸਤੋਂ ਇਲਾਵਾ ਪਿੰਡ ਨਵਾਂ ਤੇਲੂਪੁਰਾ ਤੋਂ ਵੀ ਅਕਾਲੀ ਦਲ ਨੂੰ ਛੱਡ ਕੇ ਦਰਜਨ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚ ਅੰਗਰੇਜ ਸਿੰਘ, ਸੁਖਪ੍ਰੀਤ ਸਿੰਘ, ਤੇਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ, ਜਸਪਾਲ ਸਿੰਘ, ਦਲਜੀਤ ਸਿੰਘ ਆਦਿ ਸ਼ਾਮਲ ਹਨ।
ਨਾਲ ਹੀ ਕੱਚੇ ਕਾਲੇ ਵਾਲੇ ਤੋਂ ਗਰਾਮ ਪੰਚਾਇਤ ਬਲਤੇਜ ਸਿੰਘ ਸਰਪੰਚ ਹਸ਼ਮਤ ਰਾਏ ਕੁਲਦੀਪ ਸਿੰਘ ਸਤਪਾਲ ਸਿੰਘ ਮੈਂਬਰ ਸਮੇਤ 50 ਪਰਿਵਾਰਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਵਿਚ ਸ਼ਾਮਲ ਹੋਏ
ਇਸ ਮੌਕੇ ਇਨ੍ਹਾਂ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕਰਦਿਆਂ ਜਗਦੀਪ ਗੋਲਡੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਸਤਾਏ ਹੋਏ ਅਤੇ ਇਨ੍ਹਾਂ ਪਾਰਟੀਆਂ ਤੋਂ ਠੱਗੇ ਹੋਏ ਲੋਕ ਅੱਜ ਆਸ ਭਰੀ ਨਿਗ੍ਹਾ ਨਾਲ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਹਨ।
ਗੋਲਡੀ ਨੇ ਅੱਗੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੀਆਂ ਘਟੀਆ ਚਾਲਾਂ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਗੋਲਡੀ ਨੇ ਬਾਦਲ ਸਰਕਾਰ ਵੇਲੇ ਹੋਈਆਂ ਬੇਅਦਬੀਆਂ, ਭ੍ਰਿਸ਼ਟਾਚਾਰ, ਮਾਫੀਆ ਅਤੇ ਗੁੰਡਾਗਰਦੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਆਗਾਮੀ 20 ਫਰਵਰੀ ਨੂੰ ਪੰਜਾਬ ਦੇ ਲੋਕ ਇਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਨ ਅਤੇ 10 ਮਾਰਚ ਨੂੰ ਪੰਜਾਬ ਵਿੱਚ ਪੂਰਨ ਬਹੁਮਤ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ
ਇਸ ਮੌਕੇ ਆਮ ਆਦਮੀ ਪਾਰਟੀ ਦੀ ਵੀ ਵਿਸ਼ੇਸ਼ ਤੋਰ ਟੀਮ ਹਾਜ਼ਰ ਰਹੀ ।
Post a Comment