ਵੈਕਸੀਨ ਹੈ ਜਰੂਰੀ, ਜ਼ੇਕਰ ਰੱਖਣੀ ਕਰੋਨਾ ਤੋਂ ਦੂਰੀ-ਡਿਪਟੀ ਕਮਿਸ਼ਨਰ
ਫਾਜਿ਼ਲਕਾ :-5 ਫਰਵਰੀ(ਪ੍ਰਭਜੋਤ ਸਿੰਘ)ਫਾ਼ਿਜਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ ਦੀ ਵੈਕਸੀਨ ਜਰੂਰ ਲਗਵਾਉਣ ਕਿਉਂਕਿ ਕਰੋਨਾ ਦੀ ਖਤਰਨਾਕ ਬਿਮਾਰੀ ਤੋਂ ਬਚਾਓ ਲਈ ਵੈਕਸੀਨ ਹੀ ਇੱਕੋ ਇਕ ਸਹਾਰਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 20 ਫਰਵਰੀ ਨੁੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਲੋਕਤੰਤਰ ਦੇ ਇਸ ਵੱਡੇ ਤਿਉਹਾਰ ਵਿਚ ਸਾਰੇ ਵੋਟਰ ਵੱਧ ਚੜ ਕੇ ਭਾਗ ਲੈਣ, ਇਸ ਲਈ ਜਰੂਰੀ ਹੈ ਕਿ ਸਾਰੇ ਵੋਟਰ ਵੈਕਸੀਨ ਲਗਵਾ ਚੁੱਕੇ ਹੋਣ ਅਤੇ ਕਿਸੇ ਨੂੰ ਵੀ ਬਿਮਾਰੀ ਲੱਗਣ ਦਾ ਡਰ ਨਾ ਹੋਵੇ।ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਾਰੇ ਯੋਗ ਲੋਕਾਂ ਦੀ ਵੈਕਸੀਨੇਸ਼ਨ ਕੀਤੀ ਜਾਵੇ ਤਾਂ ਜ਼ੋ ਲੋਕ ਵੱਧ ਚੜ ਕੇ ਚੋਣਾਂ ਵਿਚ ਭਾਗ ਲੈ ਸਕਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਕਸੀਨ ਪੂਰੀ ਤਰਾਂ ਨਾਲ ਸੁਰੱਖਿਅਤ ਹੈ ਅਤੇ ਸਿਹਤ ਮਾਹਿਰਾਂ ਵੱਲੋਂ ਪੂਰੀ ਜਾਂਚ ਪੜਤਾਲ ਬਾਅਦ ਹੀ ਇਸਨੂੰ ਪ੍ਰਵਾਨਗੀ ਦਿੱਤੀ ਗਈ ਹੈ। ਦੇਸ਼ ਵਿਚ ਕਰੋੜਾਂ ਲੋਕ ਵੈਕਸੀਨ ਲਗਵਾ ਚੁੱਕੇ ਹਨ। ਇਸ ਨੂੰ ਲਗਵਾਉਣ ਦਾ ਕੋਈ ਖਰਚ ਵੀ ਨਹੀਂ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿਚ ਇਹ ਵੈਕਸੀਨ ਲਗਾਉਣ ਲਈ ਹਰ ਰੋਜ਼ ਕੈਂਪ ਲਗਾਏ ਜਾ ਰਹੇ ਹਨ। ਕੋਈ ਵੀ ਆਪਣੇ ਨੇੜੇ ਦੇ ਹਸਪਤਾਲ ਵਿਚ ਜਾ ਕੇ ਵੈਕਸੀਨ ਲਗਵਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਆਪਣੀ, ਆਪਣੇ ਪਰਿਵਾਰ ਅਤੇ ਪੂਰੇ ਸਮਾਜ ਦੀ ਸਿਹਤ ਸੁਰੱਖਿਆ ਲਈ ਵੈਕਸੀਨ ਜਰੂਰ ਲਗਵਾਏ। ਉਨ੍ਹਾਂ ਨੇ ਕਿਹਾ ਕਿ ਦਿਹਾੜੀ ਮਜਦੂਰੀ ਕਰਨ ਵਾਲੇ ਲੋਕਾਂ ਦੀ ਸਹੁਲਤ ਲਈ ਦੇਰ ਸ਼ਾਮ ਤੱਕ ਵੀ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜਿੰਨ੍ਹਾਂ ਨੇ ਪਹਿਲੀ ਡੋਜ਼ ਲਗਵਾ ਲਈ ਸੀ ਅਤੇ ਦੂਜੀ ਡੋਜ਼ ਡਿਊ ਹੈ, ਉਹ ਵੀ ਆਪਣੀ ਦੂਰੀ ਡੋਜ਼ ਤੁਰੰਤ ਲਗਵਾ ਲੈਣ।
ਕੈਪਸ਼ਨ ਫਾਜਿ਼ਲਕਾ ਜਿ਼ਲ੍ਹੇ ਵਿਚ ਲੱਗੇ ਇਕ ਵੈਕਸੀਨੇਸ਼ਨ ਕੈਂਪ ਦੀ ਤਸਵੀਰ।
Post a Comment